Contact Us
  0°C
mode_comment Editor calendar_month 05.02.18  watch_later 11.46 AM  timeline 205634  numbers 558  arrow_drop_down3
ਜਾਣੋ ਸੈਕਸ ਦੌਰਾਨ ਆਦਮੀਆਂ ਨੂੰ ਕਿਉਂ ਹੁੰਦਾ ਹੈ ਦਰਦ

ਹਰ ਕੋਈ ਚਾਹੁੰਦਾ ਹੈ ਕਿ ਉਸਦਾ ਸੈਕਸ ਮਜੇਦਾਰ, ਸੁਖਦਾਇਕ ਅਤੇ ਦਰਦ ਰਹਿਤ ਹੋਵੇ. ਪਰ ਕਈ ਵਾਰ ਸੈਕਸ ਦੌਰਾਨ ਹੋਣ ਵਾਲਾ ਦਰਦ ਸੈਕਸ ਦਾ ਸਾਰਾ ਮਜਾ ਖਰਾਬ ਕਰ ਦਿੰਦਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਇਸ ਦੇ ਕਾਰਨਾ ਬਾਰੇ ਵੀ ਦੱਸਾਂਗੇ ਕਿ ਇਹ ਦਰਦ ਕਿਉਂ ਹੁੰਦਾ ਹੈ.

ਆਮ ਤੌਰ ਤੇ ਸੈਕਸ ਦੌਰਾਨ ਹੋਣ ਵਾਲੇ ਦਰਦ ਦੀ ਗੱਲ ਕਰੀਏ ਤਾਂ ਇਹ ਸੋਚਿਆ ਜਾਂਦਾ ਹੈ ਸੈਕਸ ਦੌਰਾਨ ਦਰਦ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ. ਪਰ ਨਹੀਂ, ਕਈ ਆਦਮੀਆਂ ਨੂੰ ਵੀ ਸੈਕਸ ਦੌਰਾਨ ਹੁੰਦਾ ਹੈ. ਇਸ ਦੇ ਕਈ ਕਾਰਨ ਹੁੰਦੇ ਹਨ. ਸਭ ਤੋਂ ਪਹਿਲਾ ਕਾਰਨ ਹੈ ਫਿਮੋਸਿਸ (Phimosis) ਇਸ ਸਮੱਸਿਆ ਦੇ ਕਾਰਨ ਸੈਕਸ ਦੌਰਾਨ ਲਿੰਗ ਨੂੰ ਸਿਰੇ ਨੂੰ ਕਵਰ ਕਰਨ ਵਾਲੀ ਚਮੜੀ ਸਖਤ ਹੋ ਜਾਂਦੀ ਹੈ ਅਤੇ ਇਹ ਸੈਕਸ ਦੌਰਾਨ ਪਿੱਛੇ ਨਹੀਂ ਹਟਦੀ. ਸੰਭੋਗ ਦੌਰਾਨ ਇਸ ਚਮੜੀ ਦਾ ਪਿੱਛੇ ਹੋਣਾ ਲਾਜਮੀ ਹੈ ਨਹੀਂ ਤਾਂ ਆਦਮੀ ਨੂੰ ਬਹੁਤ ਦਰਦ ਹੁੰਦਾ ਹੈ. ਇਸ ਸਮੱਸਿਆ ਦੇ ਹਰ ਸਾਲ ਲੱਗਭੱਗ 1 ਮਿਲੀਅਨ (ਦਸ ਲੱਖ) ਕੇਸ ਸਾਹਮਣੇ ਆਉਂਦੇ ਹਨ ਅਤੇ ਇਸ ਦਾ ਇੱਕ ਹੀ ਇਲਾਜ ਹੈ ੳਤੇ ਉਹ ਹੈ ਆਪਰੇਸ਼ਨ, ਆਦਮੀ ਨੂੰ ਫਿਮੋਸਿਸ ਕੇਸ ਵਿੱਚ ਆਪਣੇ ਲਿੰਗ ਦਾ ਆਪਰੇਸ਼ਨ ਕਰਵਾਉਣਾ ਪੈਂਦਾ ਹੈ. ਡਾਕਟਰ ਵਧੀ ਹੋਈ ਚਮੜੀ ਕੱਟ ਦਿੰਦੇ ਹਨ.

ਦੂਜਾ ਕਾਰਨ ਹੈ ਪੋਨੋਰੀਜ ਬਿਮਾਰੀ ਇਸ ਦੇ ਦੌਰਾਨ ਜੋ ਟਿਸ਼ੂ ਲਿੰਗ ਨੂੰ ਇਰੈਕਟ (ਖੜਾ) ਹੋਣ ਵਿੱਚ ਮਦਦ ਕਰਦਾ ਹੈ ਉਹ ਲਿੰਗ ਤੇ ਚੋਟ ਲੱਗਣ ਕਾਰਨ ਖਤਮ ਹੋਣ ਜਾਂਦਾ ਹੈ ਅਤੇ ਲਿੰਗ ਸੈਕਸ ਦੋਰਾਨ ਇਰੈਕਟ ਨਹੀਂ ਹੋ ਪਾਉਂਦਾ ਜਾਂ ਮੁੜ ਜਾਂਦਾ ਹੈ ਜਾਂ ਫਿਰ ਲਿੰਗ ਟੇਡਾ ਹੋ ਜਾਂਦਾ ਹੈ. ਤੀਜਾ ਕਾਰਨ ਹੈ ਐਲਰਜੀ, ਕਈ ਵਾਰ ਆਦਮੀ ਨੂੰ ਕਿਸੇ ਕਰੀਮ, ਸਾਬਣ ਤੋਂ ਐਲਰਜੀ ਹੁੰਦੀ ਹੈ ਅਤੇ ਇਸ ਨੂੰ ਲਿੰਗ ਤੇ ਲਗਾਉਣ ਨਾਲ ਲਿੰਗ ਤੇ ਸੋਜ ਜਾਂ ਖਾਰਸ਼ ਹੋਣ ਲੱਗ ਪੈਂਦੀ ਹੈ ਇਸ ਕਾਰਨ ਵੀ ਸੈਕਸ ਦੌਰਾਨ ਵੀ ਦਰਦ ਹੁੰਦਾ ਹੈ. ਚੌਥਾ ਕਾਰਨ ਹੈ ਲਿੰਗ ਵਿਕਿਰਤੀ, ਇਸ ਨੂੰ ਹਾਈਪੋਸਡੀਅਸ (Hypospadias)ਵੀ ਕਹਿੰਦੇ ਹਨ ਇਸ ਬਿਮਾਰੀ ਵਿੱਚ ਵਿੱਚ ਆਦਮੀ ਦਾ ਮੂਤਰ ਮਾਰਗ ਲਿੰਗ ਦੇ ਹੇਠਾਂ ਹੁੰਦਾ ਹੈ. ਇਹ ਜਨਮ ਦੋਸ਼ ਹੁੰਦਾ ਹੈ. ਇਸ ਦੇ ਕਾਰਨ ਵੀ ਆਦਮੀ ਨੂੰ ਸੈਕਸ ਦੌਰਾਨ ਦਰਦ ਹੁੰਦਾ ਹੈ. ਇਸ ਤੋਂ ਇਲਾਵਾ ਇੱਕ ਬੈਲੇਨਾਇਟਸ ਰੋਗ ਵੀ ਜਿਸ ਕਾਰਨ ਆਦਮੀ ਲਿੰਗ ਤੇ ਜਖਮ ਜਾਂ ਸੋਜ ਵਗੈਰਾ ਆ ਜਾਂਦੀ ਹੈ.

Popular Post
Advertisement
Trending